AgricultureIndiaPUNJABSocial Media WorkingWorld

ਆਪ ਆਗੂਆਂ ਤੇ ਦਰਜ ਮੁੱਕਦਮੇ ਨੂੰ ਖਾਰਿਜ ਕਰਨ ਵਾਸਤੇ ਪੁਲਿਸ ਦੀ ਰਿਪੋਰਟ ਪੱਟੀ ਅਦਾਲਤ ਨੇ ਕੀਤੀ ਖਾਰਿਜ ,

ਆਪ ਆਗੂਆਂ ਤੇ ਦਰਜ ਮੁੱਕਦਮੇ ਨੂੰ ਖਾਰਿਜ ਕਰਨ ਵਾਸਤੇ ਪੁਲਿਸ ਦੀ ਰਿਪੋਰਟ ਪੱਟੀ ਅਦਾਲਤ ਨੇ ਕੀਤੀ ਖਾਰਿਜ , ਅਦਾਲਤ ਨੇ ਮੁੱਕਦਮੇ ਦੀ ਸਹੀ ਜਾਂਚ ਦੇ ਦਿੱਤੇ ਹੁਕਮ 

 

ਪੱਟੀ (ਰਵੀਕਰਨ ) ਵਿਧਾਨ ਸਭਾ ਚੋਣਾਂ 2022 ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਉਪਰ ਲੁੱਟ ਖੋਹ ਮਾਰ ਕੁਟਾਈ ਕਰਨ ਦੇ ਦੋਸ਼ ਹੇਠ ਦਰਜ ਮੁੱਕਦਮੇ ਨੂੰ ਖਾਰਿਜ ਕਰਨ ਵਾਸਤੇ ਥਾਣਾ ਸਿਟੀ ਪੱਟੀ ਪੁਲਿਸ ਨੇ ਇੱਕ ਰਿਪੋਰਟ ਪੱਟੀ ਅਦਾਲਤ ਵਿੱਚ ਪੇਸ਼ ਕੀਤੀ ਸੀ ਪਰ ਅਦਾਲਤ ਵਲੋਂ ਪੁਲਿਸ ਰਿਪੋਰਟ ਖਾਰਿਜ ਕਰ ਦਿੱਤੀ ਹੈ ਅਤੇ ਸਹੀ ਜਾਂਚ ਪੜਤਾਲ ਕਰਨ ਲਈ ਥਾਣਾ ਸਿਟੀ ਪੱਟੀ ਪੁਲਿਸ ਨੂੰ ਕਿਹਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਕਦਮਾ ਮੁੱਦਈ ਨਵਦੀਪ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ 2022 ਦੌਰਾਨ ਲਾਲਜੀਤ ਸਿੰਘ ਭੁੱਲਰ ਦੇ ਕਹਿਣ ਤੇ ਆਮ ਆਦਮੀ ਪਾਰਟੀ ਦੇ ਆਗੂ ਵਿਪਨ ਕੁਮਾਰ , ਸੰਜੀਵ ਕੁਮਾਰ ਸੋਨੂੰ , ਦੀਪੂ ਢੰਡ , ਦੀਵਾਸ਼ੂ ਤੇਜੀ , ਸ਼ੰਕਰ ਮਹਿਤਾ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਮੇਰੇ ਤੇ ਮੇਰੇ ਬੇਟੇ ਉਪਰ ਹਮਲਾ ਕੀਤਾ ਤੇ ਸਾਡੇ ਮੋਬਾਈਲ ਫੋਨ ਦਸਤਾਵੇਜ ਖੋਹੇ ਤੇ  ਲੁੱਟ ਖੋਹ ਕੀਤੀ ਜਿਸ ਸਬੰਧੀ ਥਾਣਾ ਸਿਟੀ ਪੱਟੀ ਪੁਲਿਸ ਨੇ ਮੁੱਕਦਮਾ ਨੰਬਰ 29/22 ਦਰਜ ਰਜਿਸਟਰ ਕੀਤਾ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੰਤਰੀ ਲਾਲਜੀਤ ਸਿੰਘ ਭੁਲਰ ਦੇ ਕਹਿਣ ਤੇ ਥਾਣਾ ਸਿਟੀ ਪੱਟੀ ਪੁਲਿਸ ਵੱਲੋਂ ਇਸ ਮੁੱਕਦਮੇ ਨੂੰ ਖਾਰਿਜ ਕਰਨ ਵਾਸਤੇ ਇੱਕ ਰਿਪੋਰਟ ਪੱਟੀ ਅਦਾਲਤ ਵਿੱਚ ਪੇਸ਼ ਕੀਤੀ ਜਿਸ ਤੋਂ ਬਾਅਦ ਮਿਤੀ 10 ਅਕਤੂਬਰ 2024 ਨੂੰ ਪੱਟੀ ਅਦਾਲਤ ਵਿੱਚ ਮਾਨਯੋਗ ਜੱਜ ਸਾਹਿਬ ਸ਼੍ਰੀ ਜਗਜੀਤ ਸਿੰਘ ਵੱਲੋ ਇਸ ਰਿਪੋਰਟ ਨੂੰ ਖਾਰਿਜ ਕਰਕੇ ਮੁੱਕਦਮੇ ਦੀ ਸਹੀ ਜਾਂਚ ਪੜਤਾਲ ਕਰਨ ਲਈ ਥਾਣਾ ਸਿਟੀ ਪੱਟੀ ਪੁਲਿਸ ਨੂੰ ਕਿਹਾ ਗਿਆ ਹੈ । ਨਵਦੀਪ ਸਿੰਘ ਨੇ ਕਿਹਾ ਕਿ ਹੁਣ ਵੇਖਣਾ ਹੋਵੇਗਾ ਥਾਣਾ ਸਿਟੀ ਪੱਟੀ ਪੁਲਿਸ ਸਹੀ ਜਾਂਚ ਪੜਤਾਲ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਰੁੱਧ ਕਨੂੰਨੀ ਕਾਰਵਾਈ ਕਰਦੀ ਹੈ ਜਾਂ ਮੁੜ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਸਾਥੀਆਂ ਨੂੰ ਬਚਾਉਣ ਲਈ ਪੁਲਿਸ ਉਪਰ ਦਬਾਅ ਬਣਾਏਗਾ।

×
Dimple Goyal Editor
Latest Posts

Comment here