Breaking NewsIndiaPatti NewsPolitics newsPUNJABPunjabi Media TVSocial Media Workingvideo

ਤਰਨਤਾਰਨ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ‘ਚ ਉਮੀਦਵਾਰਾਂ ਦਾ ਭੰਬਲਭੂਸਾ

ਤਰਨਤਾਰਨ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ‘ਚ ਉਮੀਦਵਾਰਾਂ ਦਾ ਭੰਬਲਭੂਸਾ

ਪੱਟੀ 8/8/2021 (Rozana Safar)

ਵਿਧਾਨ ਸਭਾ ਚੋਣਾਂ ’ਚ ਸਿਰਫ਼ 6 ਮਹੀਨੇ ਬਾਕੀ ਰਹਿ ਗਏ ਹਨ ਪਰ ਰਵਾਇਤੀ ਕਾਂਗਰਸ, ਅਕਾਲੀ ਦਲ ਪਾਰਟੀ ਅਤੇ ਦਿੱਲੀ ’ਚ ਅਰਵਿੰਦ ਕੇਜਰੀਵਾਲ ਦੀ ਨਵੀਂ ਪੈੜਾ ਪਾਉਣ ਵਾਲੀ ‘ਆਪ’ ਵੱਲੋਂ ਇਨਾਂ ਚੋਣਾਂ ਲਈ ਕੀਤੀਆਂ ਜਾ ਰਹੀਆਂ ਸਰਗਰਮੀਆਂ ’ਚ ਜੇਕਰ ਕਿਸੇ ਪਾਰਟੀ ਦੇ ਕੱਦ ਬੁੱਤ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਸਭ ਤੋਂ ਉਪਰ ਹੈ ਅਤੇ ਇਸ ਪਾਰਟੀ ਨੇ ਹੁਣ ਤੱਕ 60 ਸੀਟਾਂ ਅਤੇ ਆਪਣੇ ਇੰਚਾਰਜ ਲਾ ਦਿੱਤੇ ਹਨ। ਦੂਜੇ ਪਾਸੇ 2022 ’ਚ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੂਜੇ ਨੰਬਰ ’ਤੇ ਹਨ ਜਦਕਿ ਕਾਂਗਰਸ ਪਾਰਟੀ ਅਜੇ ਤੱਕ ਆਪਣੇ ਕਾਟੋ-ਕਲੇਸ਼ ’ਚ ਹੀ ਮਸਰੂਫ ਹੈ।

ਇਕ ਝਾਤ ਵਿਧਾਨ ਸਭਾ ਹਲਕਾ ਖੇਮਕਰਨ, ਪੱਟੀ, ਤਰਨਤਾਰਨ ਤੇ ਖਡੂਰ ਸਾਹਿਬ ’ਤੇ
ਆਓ ਹੁਣ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਖੇਮਕਰਨ, ਪੱਟੀ, ਤਰਨਤਾਰਨ ਅਤੇ ਖਡੂਰ ਸਾਹਿਬ ’ਤੇ ਝਾਤ ਮਾਰਦੇ ਹਾਂ। ਹਲਕਾ ਖੇਮਕਰਨ ਤੋਂ ਸੁਖਬੀਰ ਸਿੰਘ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਆਗਾਮੀ ਵਿਧਾਇਕ ਐਲਾਨ ਗਏ ਹਨ, ਜਦਕਿ ਇਸ ਹਲਕੇ ਤੋਂ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੀ ਦੋਬਾਰਾ ਸੱਤਾ ’ਚ ਆਉਣ ਸਬੰਧੀ ਲਲਕਾਰੇ ਮਾਰ ਰਹੇ ਹਨ। ਇਸ ਦੇ ਨਾਲ ਲੱਗਦੇ ਹਲਕਾ ਪੱਟੀ ਤੋਂ ਵਿਧਾਨ ਸਭਾ ਚੋਣਾਂ ’ਚ ਕਾਗਰਸ ਦੇ ਹਰਮਿੰਦਰ ਸਿੰਘ ਗਿੱਲ ਤੋਂ ਹਾਰਨ ਉਪਰੰਤ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਜੇ ਤੱਕ ਖਾਮੋਸ਼ ਨਜ਼ਰ ਆ ਰਹੇ ਹਨ ਅਤੇ ਕੈਰੋਂ ਦੇ ਪਾਰਟੀ ਨੂੰ ਅਲਵਿਦਾ ਕਹਿ ਕਿਸੇ ਵੇਲੇ ਵੀ ਹੋਰ ਪਾਰਟੀ ’ਚ ਸ਼ਾਮਲ ਹੋਣ ਬਾਬਤ ਬਾਜ਼ਾਰ ਗਰਮ ਹੈ। ਵਿਧਾਨ ਸਭਾ ਹਲਕਾ ਤਰਨਤਾਰਨ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਹਾਈਕਮਾਨ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅੰਦਰ ਤਿਆਰੀਆਂ ਕਰਨ ਦਾ ਕਹਿ ਕੇ ਇਸ ਹਲਕੇ ’ਚ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਸੰਧੂ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ, ਜਦਕਿ ਬਾਅਦ ’ਚ ਉਸ ਨੂੰ ਤਰਨਤਾਰਨ ਅੰਦਰ ਸਰਗਰਮੀਆਂ ਵਧਾਉਣ ਦਾ ਕਹਿ ਕੇ ਚੁੱਪ ਕਰਵਾ ਦਿੱਤਾ ਗਿਆ।

ਦੂਜੇ ਪਾਸੇ ਹਲਕਾ ਪੱਟੀ ਤੋਂ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਨਾ ਐਲਾਨਣ ਕਰਕੇ ਮੌਜੂਦਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਆਪਣੇ-ਆਪ ਨੂੰ ਜੇਤੂ ਸਮਝ ਰਹੇ ਹਨ, ਜਦਕਿ ‘ਆਪ’ ਦੇ ਲਾਲਜੀਤ ਸਿੰਘ ਭੁੱਲਰ ਵੀ ਮੈਦਾਨ ’ਚ ਖੁੱਲ ਕੇ ਉਤਰਨ ਲਈ ਤਿਆਰ ਨਜ਼ਰ ਆ ਰਹੇ ਹਨ। ਹਲਕਾ ਤਰਨਤਾਰਨ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਦੋਬਾਰਾ ਵਿਧਾਇਕ ਦੀ ਤਿਆਰੀ ਕੱਸੀ ਬੈਠੇ ਨਜ਼ਰ ਆ ਰਹੇ ਹਨ ਪਰ ਹਲਕਾ ਖਡੂਰ ਸਾਹਿਬ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਅਕ ਸ ਪਹਿਲਾਂ ਵਰਗਾ ਨਜ਼ਰ ਨਹੀਂ ਆ ਰਿਹਾ, ਜਿਸ ਦਾ ਮੁੱਖ ਕਾਰਨ ਉਨਾਂ ਦਾ ਹਲਕੇ ਤੋਂ ਜ਼ਿਆਦਾਤਰ ਗੈਰ-ਹਾਜ਼ਰ ਰਹਿਣਾ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਜ਼ਹਿਰੀਲੀ ਸ਼ਰਾਬ ਦਾ ਵਪਾਰ ਕਰਨ ਦੇ ਦੋਸ਼, ਜਿਸ ਨਾਲ ਬੀਤੇ ਸਾਲ ਵੱਡੀ ਗਣਤੀ ’ਚ ਮੌਤਾਂ ਹੋ ਗਈਆਂ ਸਨ।

ਇਸ ਤੋਂ ਇਲਾਵਾ ਅਕਾਲੀ ਦਲ ਅਤੇ ਕਾਂਗਰਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਦਾਗ ਇਨ੍ਹਾਂ ਪਾਰਟੀਆਂ ਦੇ ਆਗੂਆਂ ਦਾ ਆਸਾਨੀ ਨਾਲ ਪਿੱਛਾ ਨਹੀਂ ਛੱਡ ਰਿਹਾ। ਇਸੇ ਤਰ੍ਹਾਂ 2022 ’ਚ ਕਿਸ ਪਾਰਟੀ ਦੀ ਸਰਕਾਰ ਬਣੇਗੀ ਜਾਂ ਕਿਹੜੀ ਵਿਰੋਧੀ ਧਿਰ ’ਚ ਹੋਵੇਗੀ ਲੋਕ ਕਿਆਸੇ ਲਾ ਰਹੇ ਹਨ, ਜਦਕਿ ਲੋਕ ਕਹਿ ਰਹੇ ਹਨ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ ਤੇ ਇਸ ਵਾਰ ਕਿਸੇ ਨਵੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ।

 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

×
Dimple Goyal Editor
Latest Posts

Comment here