ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ
ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਹੁਣ ਕੁਝ ਹੀ ਸਮਾਂ ਬਚਿਆ ਹੈ ਚੋਣ ਮੈਦਾਨ ਵਿਚ ਆਉਣ ਵਾਲੀਆਂ ਪਾਰਟੀਆਂ ਨੇ ਕਮਰ ਕੱਸ ਲਈ ਹੈ ਅਤੇ ਵਿਸਾਤ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਪੰਜਾਬ ਦੀ ਰਾਜਨੀਤੀ ਦੇ ਸਮੀਕਰਨ ਬਦਲਣਗੇ ਅਤੇ ਭੂਚਾਲ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਕਾਲੀ ਦਲ ਨੇ ਬਾਜੀ ਮਾਰਦੇ ਹੋਏ ਭਾਜਪਾ ਨੂੰ ਛੱਡ ਕੇ ਬਸਪਾ ਦੇ ਨਾਲ ਸਮਝੌਤਾ ਕਰ ਲਿਆ ਹੈ ਅਤੇ ਉਨ੍ਹਾਂ ਚੋਣਾਂ ਨੂੰ ਆਗਾਮੀ ਤਿਆਰੀਆਂ ਕਰਦੇ ਹੋਏ ਬਿਗੁਲ ਬਜਾ ਦਿੱਤਾ ਹੈ, ਜਿੱਥੋਂ ਤਕ ਟਿਕਟਾਂ ਵੀ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਬਸਪਾ ਗਠਬੰਧਨ ਨਾਲ ਹੋਰ ਪਾਰਟੀਆਂ ਨੇ ਵੀ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ ਅਤੇ ਜੋੜਤੋੜ ਦੀ ਰਾਜਨੀਤੀ ਵੀ ਸ਼ੁਰੂ ਕਰ ਦਿੱਤੀ ਹੈ।ਕਾਂਗਰਸ ਆਪਣੇ ਬਲਬੂਤੇ ’ਤੇ ਚੋਣਾਂ ਲੜਨ ਦੀ ਫਿਰਾਕ ਵਿਚ ਹੈ ਅਤੇ ਉਸ ਨੇ ਰੁੱਸੇ ਹੋਏ ਨੇਤਾਵਾਂ ਨੂੰ ਮਨਾਉਣ ਅਤੇ ਪਾਰਟੀ ਛੱਡ ਕੇ ਜਾ ਚੁੱਕੇ ਨੇਤਾਵਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ।
Comment here