Breaking NewsCrime newsIndiaPatti NewsPUNJABSocial Media Working

ਬੀਤੇ ਦਿਨੀਂ ਪੱਟੀ ’ਚ ਹੋਏ ਦੋ ਅਕਾਲੀ ਵਰਕਰਾਂ ਦੇ ਕਤਲ ਦੇ ਮਾਮਲੇ ਵਿਚ ਇਕ ਮੁਲਜ਼ਮ ਗ੍ਰਿਫ਼ਤਾਰ

ਬੀਤੇ ਦਿਨੀਂ ਪੱਟੀ ’ਚ ਹੋਏ ਦੋ ਅਕਾਲੀ ਵਰਕਰਾਂ ਦੇ ਕਤਲ ਦੇ ਮਾਮਲੇ ਵਿਚ ਇਕ ਮੁਲਜ਼ਮ ਗ੍ਰਿਫ਼ਤਾਰ


ਪੱਟੀ (ਡਿੰਪਲ ਗੋਇਲ, ਦਿਲਬਾਗ ਸਿੰਘ) : ਕੁਝ ਦਿਨ ਪਹਿਲਾਂ ਪੱਟੀ ਸ਼ਹਿਰ ਦੇ ਨਦੋਹਰ ਚੌਕ ਨਜ਼ਦੀਕ ਪੱਟੀ ਵਾਸੀ ਅਮਨਦੀਪ ਸਿੰਘ ਫੌਜੀ ਤੇ ਪ੍ਰਭਜੀਤ ਸਿੰਘ ਪੂਰਨ ਦਾ ਗੋਲੀਆਂ ਮਾਰ ਕੇ ਕਤਲ ਕਰਨਾ ਦਾ ਮਾਮਲਾ ਸਾਹਮਣੇ ਆਇਆ ਸੀ

ਅਤੇ ਦਿਲਬਾਗ ਸਿੰਘ ਸ਼ੇਰਾ ਨੂੰ ਜ਼ਖ਼ਮੀ ਕੀਤਾ ਗਿਆ ਸੀ। ਅੱਜ ਤਰਨ ਤਾਰਨ ਪੁਲਸ ਵਲੋਂ ਕਾਰਵਾਈ ਕਰਦਿਆਂ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਤਰਨ ਤਾਰਨ ਪੁਲਸ ਨੇ ਕਾਰਵਾਈ ਕਰਦਿਆਂ ਅੱਜ ਇਕ ਵਿਅਕਤੀ ਮਲਕੀਤ ਸਿੰਘ ਲੱਡੂ ਨੂੰ ਗ੍ਰਿਫ਼ਤਾਰ ਕਰਕੇ ਦੁਪਹਿਰੇ ਪੱਟੀ ਕਚਹਿਰੀ ’ਚ ਪੇਸ਼ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ ਪੱਟੀ ’ਚ ਮੁਕੱਦਮਾ ਨੰਬਰ 75 ਦਰਜ ਕੀਤਾ ਗਿਆ ਸੀ। ਉਕਤ ਫੜ੍ਹੇ ਗਏ ਵਿਅਕਤੀ ਨੂੰ ਕਚਹਿਰੀ ’ਚ ਪੇਸ਼ ਕਰਨ ਸਮੇਂ ਡੀ. ਐੱਸ. ਟੀ. ਪੱਟੀ ਕੁਲਜਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ਼ ਟੂ ਪੱਟੀ ਦੇ ਇੰਚਾਰਜ ਬਲਵਿੰਦਰ ਸਿੰਘ ਪੁਲਸ ਪਾਰਟੀ ਹਾਜ਼ਰ ਸੀ। ਇਸ ਮੌਕੇ ਡੀ. ਐੱਸ. ਪੀ. ਕੁਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਿਅਕਤੀ ਦਾ ਮਾਣਯੋਗ ਜੱਜ ਵੱਲੋਂ ਚਾਰ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ। ਬਾਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬਾਕੀ ਦੋਸ਼ੀ ਵੀ ਕਾਬੂ ਕਰ ਲਏ ਜਾਣਗੇ।

×
Dimple Goyal Editor
Latest Posts
+3

Comment here