*ਪੰਜਾਬ ਵਿੱਚ ਕਿਸੇ ਵੀ ਇਲਾਕੇ ਦੀ ਖਬਰਾਂ ਦੇਣ ਲਈ ਸੰਪਰਕ ਕਰੋ।9056075156,ਵੀਡੀਓ ਨੂੰ like ਕਰੋ and, subscriber kro
ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਤਹਿਸੀਲ ਪੱਧਰੀ ਧਰਨੇ
ਪੱਟੀ ਡਿੰਪਲ ਗੋਇਲ
ਪੱਟੀ ਵਿੱਚ ਤਹਿਸੀਲ ਪੱਧਰ ’ਤੇ ਧਰਨਾ ਦਿੰਦੇ ਹੋਏ ਪਟਵਾਰੀ ਅਤੇ ਕਾਨੂੰਨਗੋ| ਫੋਟੋ ਤੇ ਵੇਰਵਾ
ਰੈਵੇਨਿਊ ਪਟਵਾਰ ਯੂਨੀਅਨ ਅਤੇ ਕਾਨੂੰਨਗੋਆਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਮਾਲ ਵਿਭਾਗ ਦੇ ਪਰਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਜ਼ਿਲ੍ਹੇ ਅੰਦਰ ਤਹਿਸੀਲ ਪੱਧਰ ’ਤੇ ਧਰਨੇ ਦਿੱਤੇ ਅਤੇ ਅੱਜ 30/7/2021ਤਹਿਸੀਲ ਪੱਟੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਅਤੇ ਰੈਵੇਨਿਊ ਕਾਨੂੰਗੋਆਂ ਐਸੋਸੀਏਸ਼ਨ ਤਹਿਸੀਲ ਪੱਟੀ ਵਲੋਂ ਸਾਂਝੀ ਤਾਲਮੇਲ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਿਕ 21/7/2021ਨੂੰ ਸਰਕਾਰ ਦੇ ਖਿਲਾਫ਼ ਉਸਦੇ ਅਗਲੇ ਪੜਾਅ ਵਿੱਚ ਤਹਿਸੀਲ ਦਾਰ ਹੇੜਕੂਵਾਟਰ ਤੇ ਮਿਤੀ 30 /7/2021 ਨੂੰ 11 ਤੋਂ 2 ਵਜੇ ਤੱਕ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ । ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨੇ ਜਾਣ ਦੀ ਅਪੀਲ ਕੀਤੀ| ਪਟਵਾਰ ਯੂਨੀਅਨ ਦੀ ਸਥਾਨਕ ਤਹਿਸੀਲ ਪੱਟੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਦੀ ਅਗਵਾਈ ਵਿੱਚ ਅੱਜ ਸ਼ੁਕਰਵਾਰ ਨੂੰ ਇੱਥੇ ਦਿੱਤੇ ਧਰਨੇ ਵਿੱਚ ਤਹਿਸੀਲ ਭਰ ਤੋਂ ਪਟਵਾਰੀਆਂ ਨੇ ਭਾਗ ਲਿਆ| ਬੁਲਾਰਿਆਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੀਆਂ ਤਰੁੱਟੀਆਂ ਦੂਰ ਕਰਨ, ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਤੇ ਬਿਨਾਂ ਦੇਰੀ ਦੇ ਭਰਤੀ ਕੀਤੇ ਜਾਣ, ਨਵੇਂ ਭਰਤੀ ਕੀਤੇ ਪਟਵਾਰੀਆਂ ਦਾ ਪਰਖ ਸਮਾਂ ਤਿੰਨ ਸਾਲ ਦੀ ਥਾਂ ਤੇ ਦੋ ਸਾਲ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ ਦੇ ਜ਼ੋਰ ਦਿੱਤਾ।
ਨਵੇਂ ਪਟਵਾਰੀ ਜਲਦ ਭਰਤੀ ਕਰਨ ਦੀ ਮੰਗ
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ ਹੱਕੀ ਮੰਗਾਂ ਨੂੰ ਜਲਦ ਪ੍ਰਵਾਨ ਕਰਨ ਦੇ ਨਾਲ-ਨਾਲ ਸਾਰੇ ਸਰਕਲਾਂ ਵਿੱਚ ਪਟਵਾਰੀ ਪੂਰੇ ਕਰਕੇ ਆਮ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਨੂੰ ਰੋਕਣ ਲਈ ਚਾਰਾਜੋਈ ਕਰੇ, ਨਹੀਂ ਤਾਂ ਮਾਲ ਵਿਭਾਗ ਦੇ ਮੁਲਾਜ਼ਮ ਪੰਜਾਬ ਸਰਕਾਰ ਖਿਲਾਫ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਇਸ ਮੋਕੇ ਵਰੁਣ ਦੀਪ , ਗੁਰਸੇਵਕ ਸਿੰਘ,ਸੁਖਪਾਲ ਸਿੰਘ, ਨਰਿੰਦਰ ਪਾਲ ਸ਼ਰਮਾ, ਧਰਮਵੀਰ ਸਿੰਘਤੋਂ ਇਲਾਵਾ ਬਹੁਤ ਸਾਰੇ ਪਟਵਾਰੀ ਕਾਨੂੰਗੋ ਹਾਜ਼ਿਰ ਸਨ
Comment here