ਪੱਟੀ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਪ੍ਰਵੀਨ ਕੁਮਾਰ ਅਪਣੀ ਪਤਨੀ ਨਾਲ ਪੱਟੀ ਸਿਟੀ ਤੋ ਲਾਪਤਾ
ਨਾਬਾਲਗ ਲੜਕੀ ਨੂੰ ਕੰਮ ਤੇ ਭੇਜਣ ਦੇ ਦੋਸ਼ ਚ ਦਰਜ ਹੋਏ ਮੁਕੱਦਮੇ ਚ ਵਾਧਾ ਹੋਇਆ ਜ਼ੁਰਮ
ਤਰਨ ਤਾਰਨ ( ਡਿੰਪਲ ਗੋਇਲ ) ਥਾਣਾ ਸਿਟੀ ਪੱਟੀ ਪੁਲਿਸ ਨੇ ਬੀਤੇ ਦਿਨੀਂ ਨਾਬਾਲਗ ਲੜਕੀ ਨੂੰ ਦੂਸਰੇ ਰਾਜ ਵਿੱਚ ਭੇਜਣ ਦੇ ਲਾਪਤਾ ਹੋਣ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪਰਵੀਨ ਕੁਮਾਰ ਅਤੇ ਉਸਦੀ ਪਤਨੀ ਸਮੇਤ ਚਾਰ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਉਸ ਮੁਕੱਦਮੇ ਚ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਦੇ ਹੁਕਮਾਂ ਤੇ ਮੁਕੱਦਮੇ ਚ ਵਾਧਾ ਜ਼ੁਰਮ ਕੀਤਾ ਗਿਆ ਹੈ ।
ਜਾਣਕਾਰੀ ਦਿੰਦੇ ਹੋਏ ਪੀੜਤ ਰੇਸ਼ਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸਿੰਘਪੁਰਾ ਨੇ ਦੱਸਿਆ ਕਿ ਪਰਵੀਨ ਕੁਮਾਰ ਜੋ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹੈ ਪੁਲਿਸ ਵਲੋਂ ਸਿਰਫ ਤੇ ਸਿਰਫ਼ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਪਰ ਹਾਲੇ ਤੱਕ ਨਾ ਉਸ ਨੂੰ ਗਿਰਫ਼ਤਾਰ ਕੀਤਾ ਗਿਆ ਤੇ ਨਾ ਹੀ ਸਾਡੀ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਪੀੜਤ ਰੇਸ਼ਮ ਸਿੰਘ ਉਸਦੀ ਪਤਨੀ ਮਨਦੀਪ ਕੌਰ ਅਤੇ ਲੜਕੀ ਦੇ ਭਰਾ ਰਸ਼ਪਾਲ ਸਿੰਘ ਨੇ ਐਸ.ਐਸ.ਪੀ ਤਰਨ ਪਾਸੋਂ ਲੜਕੀ ਦੀ ਭਾਲ ਕਰਕੇ ਹਵਾਲੇ ਕਰਨ ਦੀ ਮੰਗ ਕੀਤੀ ਹੈ ।
ਇਸ ਕੇਸ ਵਿੱਚ ਪੀੜਤ ਪਰਿਵਾਰ ਦਾ ਸਾਥ ਦੇਣ ਵਾਲੇ ਨਵਦੀਪ ਸਿੰਘ ਨੇ ਕਿਹਾ ਕਿ ਮੁੱਕਦਮੇ ਵਿੱਚ ਵਾਧਾ ਜ਼ੁਰਮ ਹੋਣ ਤੇ ਜ਼ਿਲਾ ਬਾਲ ਸੁਰਖਿਆ ਅਫ਼ਸਰ ਅਤੇ ਐਸ. ਐਸ. ਪੀ ਤਰਨ ਤਾਰਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਥਾਣਾ ਸਿਟੀ ਪੱਟੀ ਪੁਲਿਸ ਬਲਾਕ ਪ੍ਰਧਾਨ ਪਰਵੀਨ ਕੁਮਾਰ ਅਤੇ ਉਸਦੀ ਪਤਨੀ ਕਿਰਨ ਕੌਰ ਨੂੰ ਗਿਰਫ਼ਤਾਰ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਥਾਣਾ ਸਿਟੀ ਪੱਟੀ ਪੁਲਿਸ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਦਬਾਅ ਹੈ ਜਿਸ ਕਾਰਨ ਪੁਲਿਸ ਬਲਾਕ ਪ੍ਰਧਾਨ ਪਰਵੀਨ ਕੁਮਾਰ ਅਤੇ ਉਸਦੀ ਪਤਨੀ ਨੂੰ ਗਿਰਫ਼ਤਾਰ ਨਹੀਂ ਕਰ ਰਹੀ । ਨਵਦੀਪ ਸਿੰਘ ਨੇ ਐਸ. ਐਸ. ਪੀ ਤਰਨ ਤਾਰਨ ਪਾਸੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਬਿਨਾਂ ਕਿਸੇ ਦੇਰੀ ਤੋਂ ਦੋਸ਼ੀਆ ਨੂੰ ਗਿਰਫ਼ਤਾਰ ਕਰਕੇ ਜੇਲ ਭੇਜਿਆ ਜਾਵੇ ।
ਜੇਕਰ ਗਿਰਫਤਾਰੀ ਨਾ ਹੋਈ ਤਾਂ ਜਿਲ੍ਹੇ ਦੇ ਨੈਸ਼ਨਲ ਹਾਈਵੇ ਕੀਤੇ ਜਾਣਗੇ ਜਾਮ –
ਵਾਲਮੀਕੀ ਸਮਾਜ ਦੀ ਜਥੇਬੰਦੀ ਦੇ ਕੌਮੀ ਚੇਅਰਮੈਨ ਬਾਬਾ ਕੁਲਦੀਪ ਨਾਥ ਸ਼ੇਰ ਗਿੱਲ ਨੇ ਕਿਹਾ ਕਿ ਨਬਾਲਗ ਲੜਕੀਆਂ ਨੂੰ ਕੰਮ ਤੇ ਭੇਜਣ ਵਾਲੇ ਦੋਸ਼ੀ ਪਰਵੀਨ ਕੁਮਾਰ ਅਤੇ ਕਿਰਨ ਕੌਰ ਤੇ ਉਸਦੇ ਸਾਥੀਆਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕਰਨ ਦੀ ਮੰਗ ਕਰਦਿਆਂ ਥਾਣਾ ਸਿਟੀ ਪੱਟੀ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਨਹੀਂ ਤੇ ਜਿਲ੍ਹੇ ਦੇ ਨੈਸ਼ਨਲ ਹਾਈਵੇ ਤੇ ਅਣਮਿੱਥੇ ਸਮੇਂ ਲਈ ਧਰਨੇ ਦਿੱਤੇ ਜਾਣਗੇ ।
Comment here