AgricultureArticlesIndiaLatest News in HindiProfessionalPUNJABWorld

ਪੱਤਰਕਾਰਾਂ ਦਾ ਅੱਜਕੱਲ੍ਹ ਸਟੈਂਡ ਕਿਉਂ ਨਹੀਂ ਹੈ ? Janiye 

ਪੱਤਰਕਾਰਾਂ ਦਾ ਅੱਜਕੱਲ੍ਹ ਸਟੈਂਡ ਕਿਉਂ ਨਹੀਂ ਹੈ ? Janiye

ਪਿਛਲੇ ਕੁੱਝ ਸਮੇਂ ਤੋਂ ਪੱਤਰਕਾਰ ਹੀ, ਪੱਤਰਕਾਰ ਦਾ ਦੁਸ਼ਮਣ ਬਣਿਆ ਹੋਇਆ ਹੈ। ਇਹੋ ਅਜਿਹੀਆਂ ਘਟਨਾਵਾਂ ਪਿਛਲੇ ਸਮੇਂ ਤੋਂ ਬਹੁਤ ਸਾਹਮਣੇਂ ਆ ਰਹੀਆਂ ਹਨ। ਪੱਤਰਕਾਰਾਂ ਵਿੱਚ ਬਹੁਤ ਜ਼ਿਆਦਾ ਧੜੇਬੰਦੀਆਂ ਹੋਣ ਕਾਰਣ ਤੁਸੀਂ ਪਿਛਲੇ ਸਮੇਂ ਤੋਂ ਵੇਖਿਆ ਹੋਵੇਗਾ ਕੀ ਜਦੋਂ ਵੀ ਕਿਤੇ ਪੱਤਰਕਾਰ ਨੂੰ ਆਪਣੇ ਪੱਤਰਕਾਰ ਭਾਈਚਾਰੇ ਦੀ ਲੋੜ ਪੈਂਦੀ ਹੈ ਤਾਂ ਪੱਤਰਕਾਰ ਹੀ ਉਸ ਦਾ ਸਾਥ ਛੱਡ ਜਾਂਦੇ ਹਨ। ਹੋਰ ਤਾਂ ਹੋਰ ਉਸ ਵਿਰੁੱਧ, ਤੋੜ ਮਰੋੜ ਕੇ ਖ਼ਬਰਾਂ ਵੱਧ ਚੜ ਕੇ ਪ੍ਰਕਾਸ਼ਿਤ ਕਰਦੇ ਹਨ। ਜੇ ਕਿਸੇ ਪੱਤਰਕਾਰ ਨੂੰ, ਪੱਤਰਕਾਰ ਇਹ ਕਹਿ ਦੇਵੇ ( ਜਿੱਥੇ ਪੱਤਰਕਾਰ ਦੀ ਹਾਨੀ ਹੋਈ ਹੋਵੇ) ਕਿ ਅਸੀਂ ਇਹ ਖ਼ਬਰ ਨਹੀਂ ਕਰਨੀ ਜਾਂ ਕਿਸੇ ਗੱਲ ਤੋਂ ਪੱਤਰਕਾਰ ਸਾਥੀ ਵਿਰੋਧ ਕਰਦਾਂ ਹੈ ਤਾਂ, ਬਾਕੀ ਪੱਤਰਕਾਰ, ਚਾਪਲੂਸਾ ਵਾਂਗ ਉਹਨਾਂ ਦੀ ਕਰਵੇਜ਼ ਕਰਕੇ ਖ਼ਬਰ ਲਗਾਉਣ ਵਿੱਚ ਅਹਿਮ ਰੋਲ ਅਦਾ ਕਰਦੇ ਵੇਖੇ ਜਾਂਦੇ ਹਨ। ਮੈਨੂੰ ਇਹ ਗੱਲ ਆਖਣ ਵਿੱਚ ਹਿੱਜਕ ਮਹਿਸੂਸ ਨਹੀਂ ਹੋਵੇਗੀ ਜੇ ਇਸ ਸਮੇਂ ਵੇਖਿਆ ਜਾਵੇ ਤਾਂ ਸਭ ਤੋਂ ਵੱਧ ਮਤਲਬਪ੍ਰਸਤ ਪੱਤਰਕਾਰ* ਹਨ। ਇਹ ਆਪਣੀਆਂ ਜੇਬਾਂ ਗਰਮ ਕਰਨ ਜਾਂ ਸਪਲੀਮੈਂਟ ਲਈ ਆਪਣੇ ਹੀ ਪੱਤਰਕਾਰ ਭਰਾ ਨਾਲ ਗਦਾਰੀ ਕਰੀਂ ਜਾਂ ਰਹੇ ਹਨ। ਪੱਤਰਕਾਰਤਾਂ, ਧੁੰਦਲੇ ਸਮਾਜ ਲਈ ਇੱਕ ਸੀਸ਼ਾ ਹੁੰਦਾ ਹੈ ਪਰ ਅੱਜਕੱਲ੍ਹ ਪੱਤਰਕਾਰਾਂ ਨੇ ਪੱਤਰਕਾਰਤਾਂ ਨੂੰ ਆਮਦਨ ਦਾ ਸਾਧਨ ਬਣਾਇਆ ਹੋਇਆਂ ਹੈ। ਸੱਚੀ ਖ਼ਬਰ ਪ੍ਕਾਸ਼ਿਤ ਕਰਨ ਲੱਗਿਆਂ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਉਸ ਸਮੇਂ ਇਹਨਾਂ ਦੇ ਹਲਾਤ ਬਿਨਾਂ ਲੱਤਾਂ ਤੋਂ ਵਸਾਖੀਆਂ ਨਾਲ ਚੱਲਣ ਵਾਲੇ ਹੋ ਜਾਂਦੇ ਹਨ। ਇਹੋ ਅਜਿਹੇ ਪੱਤਰਕਾਰਾਂ ਕਰਕੇ ਨਿੱਤ ਦਿਨ ਪੱਤਰਕਾਰਤਾਂ ਵਿੱਚ ਗਿਰਾਵਟ ਆ ਰਹੀਂ ਹੈ ਤੇ ਕੱਲੵ ਦੇ ਜੰਮੇ ਆਪਣੇ ਆਪ ਨੂੰ, ਆਪੇ ਹੀ ਸੀਨੀਅਰ ਪੱਤਰਕਾਰ ਆਖ ਰਹੇ ਹਨ। ਜੋ ਤੁਸੀਂ ਸ਼ੋਸਲ ਮੀਡੀਆਂ ਤੇ ਆਮ ਹੀ ਵੇਖਦੇ ਰਹਿੰਦੇ ਹੋ।

*ਜੇ ਇਹਨਾਂ ਪੜ ਲਿਆ ਤਾਂ ਅੱਗੇ ਵੀ ਪੜ ਲਿਉ*

*ਹੁਣ ਗੱਲ ਕਰਦੇ ਹਾਂ ਪੱਤਰਕਾਰਾਂ ਦੇ ਅਸਲ ਮੁੰਦੇ ਦੀ*
ਅੱਜਕੱਲ੍ਹ ਦੇ ਬਣੇ ਨਵੇਂ-ਨਵੇਂ *ਇੰਡੀਟਰ ਇੰਨ ਚੀਫ਼ ਅਤੇ ਪੱਤਰਕਾਰਾਂ* ਨੇ ਪੱਤਰਕਾਰਤਾਂ ਦਾ ਇਹਨਾਂ ਜਿਆਦਾ ਬੇੜਾ ਗਰਕ ਕਰ ਦਿੱਤਾ ਹੈ ਕੀ ਇਹਨਾਂ ਨੂੰ ਅਸਲ ਵਿੱਚ *ਪੱਤਰਕਾਰ ਦੀ ਪਰਿਭਾਸ਼ਾ* ਦਾ ਹੀ ਪਤਾ ਨਹੀਂ ਹੈ ਕੀ ਇੱਕ ਪੱਤਰਕਾਰ ਦੀ ਅਸਲ ਵਿੱਚ, ਕੀ ਪਰਿਭਾਸ਼ਾ ਹੈ। ਅੱਜਕੱਲ੍ਹ ਦੇ *ਪੱਤਰਕਾਰ ਚੂਮਚਾਗਿਰੀ ਜਾਂ ਫਿ਼ਰ ਜੇਬਾਂ ਗਰਮ* ਕਰਨ ਵੱਲ ਜਿਆਦਾ ਧਿਆਨ ਦੇ ਰਹੇ ਹਨ। ਪਿਛਲੇੇ ਕੁੱਝ ਸਮੇਂ ਤੋਂ ਪੱਤਰਕਾਰਾਂ ਵਿੱਚ ਇੱਕ ਨਵਾਂ ਹੀ ਟਰੈਂਡ ਚੱਲਿਆ ਹੈ ਜਦੋਂ ਕਿਸੇ ਸਿਆਸੀ ਲੀਡਰ ਜਾਂ ਕਿਸੇ ਸਰਕਾਰੀ ਅਫ਼ਸਰ ਨੇ ਪ੍ਰੈਸ ਕਾਨਫਰੰਸ ਕਰਨੀ ਹੋਵੇ ਤਾਂ ਇਹ ਉਸਦੇ ਦਿੱਤੇ ਸਮੇਂ ਤੋਂ ਪਹਿਲਾਂ ਹੀ ਮੰਗਣ ਵਾਲਿਆਂ ਵਾਂਗ, ਆਪਣੀਆਂ ਸ਼ਕਲਾਂ ਵਿਖਾਉਣ ਲਈ, ਅੱਗੇ ਕੁਰਸੀਆਂ ਮੱਲਣ ਲਈ ਪਹੁੰਚ ਜਾਂਦੇ ਹਨ। ਪ੍ਰੈਸ ਕਾਨਫਰੰਸ ਕਰਨ ਵਾਲਾ ਭਾਵੇਂ ਦਿੱਤੇ ਸਮੇਂ ਤੋਂ ਇੱਕ ਘੰਟਾ ਲੇਟ ਕਿਉਂ ਨਾ ਆਵੇ। ਅੱਜਕੱਲ੍ਹ ਦੇ ਪੱਤਰਕਾਰ ਬੈਠ ਕੇ ਉਸਨੂੰ ਉਡੀਕਦੇ ਹਨ। *ਉਹ ਵੀ ਸਮਾਂ ਸੀ ਜਦੋਂ ਅਣਖੀ ਪੱਤਰਕਾਰ,* ਟੋਹਰ ਨਾਲ ਉਸਦੇ ਦਿੱਤੇ ਸਮੇਂ ਤੇ ਜਾਂਦੇ ਸੀ ਤੇ ਅਗਲਾ ਪ੍ਰੈਸ ਕਾਨਫਰੰਸ ਕਰਨ ਲਈ ਪੱਤਰਕਾਰਾਂ ਨੂੰ ਉਡੀਕ ਦਾ ਹੁੰਦਾ ਸੀ ਤੇ ਹੁਣ ਦੇ *ਪੱਤਰਕਾਰ ਬੈਠਕੇ ਉਸਦੀ ਉਡੀਕ ਕਰਦੇ* ਹਨ ਤੇ ਉਸਦੇ ਆਉਣ ਤੇ ਅੱਜਕੱਲ ਦੇ ਪੱਤਰਕਾਰ ਖੜੇ ਹੋ ਕੇ, ਦੋਵੇਂ ਹੱਥ ਜੋੜ ਕੇ, ਸਿਰ ਨੀਵਾਂ ਕਰਕੇ ਉਸਨੂੰ ਜੀ ਆਇਆਂ ਆਖਦੇ ਹਨ। ਇਸ ਤਰਾਂ ਦੇ ਪੱਤਰਕਾਰ, ਪੱਤਰਕਾਰਤਾਂ ਦੇ ਨਾਂਮ ਉੱਪਰ ਕਲੰਕ ਹਨ।
ਅਜੇ ਕੱਲ ਹੀ ਸ਼ੋ੍ਮਣੀ ਕਮੇਟੀ ਦੀ ਪ੍ਰਧਾਨੀ ਲਈ ਚੋਣਾਂ ਹੋਈਆਂ ਹਨ।ਇਤਿਹਾਸ ਵਿੱਚ ਇਹ ਪਹਿਲੀਵਾਰ ਹੋਇਆਂ ਹੈ ਕੀ ਚੋਣਾਂ ਦੀ ਕਵਰੇਜ਼ ਕਰਨ ਲਈ ਪਹੁੰਚੇ ਪੱਤਰਕਾਰ ਭਾਈਚਾਰੇ ਨੂੰ ਅੰਦਰ ਦੀ ਕਵਰੇਜ਼ ਕਰਨ ਤੋਂ ਰੋਕ ਦਿੱਤਾ ਗਿਆ ਹੋਵੇ। ਬਾਦਲ ਦਲੀਆਂ ਨੂੰ ਬੀਬੀ ਜਗੀਰ ਕੌਰ ਦਾ ਇਹਨਾਂ ਜਿਆਦਾ ਡਰ ਹੋ ਗਿਆ ਸੀ ਕੀ ਜੇ ਅਸੀਂ ਹਾਰ ਦੇ ਹੋਏ ਤਾਂ ਸਾਡੀ ਧੱਕੇਸਾਹੀ ਕਰਦਿਆਂ ਦੀ ਪੱਤਰਕਾਰ ਕਰਵੇਜ਼ ਨਾ ਕਰ ਲੈਣ। ਇਸ ਕਰਕੇ ਪੱਤਰਕਾਰਾਂ ਨੂੰ ਅੰਦਰ ਦੀ ਕਰਵੇਜ਼ ਕਰਨ ਤੋਂ ਰੋਕ ਦਿੱਤਾ ਗਿਆ। ਜਦੋਂ ਪੱਤਰਕਾਰਾਂ ਨੂੰ ਅੰਦਰ ਦੀ ਕਰਵੇਜ਼ ਕਰਨ ਤੋਂ ਰੋਕ ਦਿੱਤਾ ਗਿਆ ਸੀ ਤਾਂ *ਪੱਤਰਕਾਰ ਅਣਖ ਵਾਲੇ ਹੁੰਦੇ ਤਾਂ* ਸ਼ੋ੍ਮਣੀ ਕਮੇਟੀ ਦੀਆਂ ਖਬਰਾਂ ਦਾ ਬਾਈਕਾਟ ਕਰ ਦਿੰਦੇ ਪਰ,,,,ਪਹਿਲਾਂ ਖ਼ਬਰ ਮੈਂ ਲਾਵਾ – ਪਹਿਲਾਂ ਖ਼ਬਰ ਮੈਂ ਲਾਵਾ,,,ਦੇ ਚੱਕਰ ਵਿੱਚ ਇਹਨਾਂ ਦੀ ਅਣਖ ਤੇ ਗੈਰਤ ਹੀ ਮਰ ਚੁੱਕੀ ਹੈ। ਪੱਤਰਕਾਰਾਂ ਵਾਸਤੇ ਬਾਹਰ ਬੈਠਣ ਦਾ ਕੋਈ ਯੋਗ ਪ੍ਬੰਧ ਨਹੀਂ ਕੀਤਾ ਗਿਆ। ਇਹ ਮੰਗਤਿਆਂ ਵਾਂਗ ਬਾਹਰ ਖੜੇ ਰਹੇ ਕੀ ਕਦੋਂ ਸਾਨੂੰ ਖ਼ਬਰ ਦੀ ਖੈਰ ਪਵੇ ਤੇ ਅਸੀਂ ਪਹਿਲਾਂ ਖ਼ਬਰ ਲਾਕੇ ਵਾਹ-ਵਾਹ ਖੱਟ ਸਕੀਏ,,,,*ਸੱਚ ਤੇ ਕੱਚ ਹਮੇਸ਼ਾ ਚੁੰਬਦਾ* ,,,,ਜਿਹੜੇ ਪੱਤਰਕਾਰਾਂ ਨੂੰ ਮੇਰੀ ਸੱਚੀ ਗੱਲ ਦਾ ਗੁੱਸਾ ਲੱਗਾ ਮੈਂ ਉਹਨਾਂ ਤੋਂ ਮੁਆਫ਼ੀ ਮੰਗਦਾ ਹਾਂ ਪਰ ਮੇਰੀ ,,,,✒ਕਲਮ,,,,,ਮਰਦੇ ਦਮ ਤੱਕ ਸੱਚ ਲਿਖਣ ਤੋਂ ਨਹੀਂ ਰੁਕੇਗੀ। ਜਦੋਂ ਵੀ ਕਿਤੇ ਪੱਤਰਕਾਰ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਬਿਨਾਂ ਭੇਦਭਾਵ ਤੇ ਇੱਕ ਦੂਜੇ ਦਾ ਸਾਥ ਦਿਉ ਨਹੀਂ ਤਾਂ ਆਉਣ ਵਾਲਾ ਸਮਾਂ ਪੱਤਰਕਾਰਾਂ ਵਾਸਤੇ ਬਹੁਤ ਮਾੜਾ ਆਉਣ ਵਾਲਾ ਹੈ। ਪਿਛਲੇ ਸਮੇਂ ਵਿੱਚ ਤੁਸੀਂ ਵੇਖਿਆ ਹੋਵੇਗਾ ਕੀ ਸਾਡੇ ਆਪਣਿਆਂ ਦੀ ਮੇਹਰਬਾਨੀ ਨਾਲ ਸੱਚਾਈ ਤੇ ਰਾਹ ਤੇ ਚੱਲਣ ਵਾਲੇ ਪੱਤਰਕਾਰਾਂ ਤੇ ਕਿੰਨੇ ਨਜਾਇਜ਼ ਪਰਚੇ ਦਰਜ਼ ਹੋਏ ਹਨ।
ਇੱਕ ਗੱਲ ਹੋਰ ਮੈਂ ਜਦੋਂ ਆਪਣੇ ਪੱਤਰਕਾਰ ਭਾਈਚਾਰੇ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਦਾ ਹਾਂ ਤਾਂ ਉਹ ਮੈਨੂੰ ਇਹ ਕਹਿ ਦਿੰਦੇ ਹਨ,,,*ਪ੍ਰਧਾਨ ਜੀ* ,,, ਤੁਹਾਨੂੰ ਕਮਾਈ ਦਾ ਕੋਈ ਫਿਕਰ ਨਹੀਂ,,”ਤੁਹਾਡੇ ਕੰਮ ਚੱਲਦੇ ਹਨ ਤੇ ਤੁਹਾਡੇ ਕੋਲ ਆਮਦਨ ਦੇ ਸਾਧਨ ਹਨ। ਮੇਰੀ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਪੱਤਰਕਾਰਤਾਂ ਦੇ ਨਾਲ-ਨਾਲ ਪੱਤਰਕਾਰ ਵੀਰ ਆਪਣਾ ਕਾਰੋਬਾਰ ਤੇ ਦੂਜੀ ਅਣਖ ( ਜ਼ਮੀਰ ) ਕਾਇਮ ਕਰਨ। ਗਵਾਡੀ ਦੇਸ਼ ਪਾਕਿਸਤਾਨ ਦੇ ਪੱਤਰਕਾਰਾਂ ਦੇ ਅਣਖ ਦੀ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਬਹੁਤ ਵਾਇਰਲ ਹੋੋਈ ਸੀ ਜਿਸ ਵਿੱਚ ਪਾਕਿਸਤਾਨ ਦੇ ਇੱਕ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਕਰਨੀ ਸੀ ਉਸ ਦੇ ਲੇਟ ਆਉਣ ਕਾਰਣ ਉਸਨੂੰ ਇਹ ਕਹਿਕੇ ਮਾਇਕ ਚੁੱਕ ਲਏ ਸੀ ਕੀ ਮੰਤਰੀ ਸਾਹਿਬ ਤੁਸੀ ਲੇਟ ਹੋ ਗਏ ਹੋ ਆਪਾ ਇਹ ਹੁਣ ਪ੍ਰੈਸ ਕਾਨਫਰੰਸ ਦੀ ਹੁਣ ਕਵਰੇਜ਼ ਨਹੀਂ ਕਰਨੀ ਤਾਂ ਸਾਰੇ ਪੱਤਰਕਾਰ ਵੀਰਾਂ, ਉਸ ਪੱਤਰਕਾਰ ਸਾਥੀ ਦਾ ਸਾਥ ਦਿੱਤਾ। ਇਸ ਤਰ੍ਹਾਂ ਸਾਡੇ ਪੱਤਰਕਾਰ ਵੀਰਾਂ ਨੂੰ ਵੀ ਆਪਣੇ ਅਣਖੀ ਜਮੀਰ ਦੀ ਅਵਾਜ਼ ਨੂੰ ਪਹਿਚਾਨਣ ਦੀ ਲੋੜ ਹੈ।

×
Dimple Goyal Editor
Latest Posts

Comment here