ਸਾਢੇ ਚਾਰ ਸਾਲਾਂ ”ਚ ਕੰਮ ਨਾ ਕਰਨ ਕਰਕੇ ਬੌਖਲਾਈ ਪੰਜਾਬ ਕਾਂਗਰਸ: ਰਣਜੀਤ ਸਿੰਘ ਚੀਮਾ
ਪੱਟੀ( ਰੋਜ਼ਾਨਾ ਸਫਰ )
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ‘ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਸੱਤਾ ਵਿੱਚ ਰਹਿੰਦੇ ਹੋਏ ਕੰਮ ਨਾ ਕਰਨ ਕਾਰਨ ਪੰਜਾਬ ਕਾਂਗਰਸ ਵਿੱਚ ਭਾਜੜ ਮੱਚ ਗਈ ਹੈ ਅਤੇ ਖੁਦ ਨੂੰ ਬਚਾਉਣ ਲਈ ਉਹ ਧੂੜ ਚੱਟ ਰਹੀ ਹੈ। ਇੱਕ ਬਿਆਨ ਵਿੱਚ ਚੀਮੇ ਨੇ ਕਿਹਾ ਕਿ ਜਿਸ ਤਰ੍ਹਾਂ ਬੌਖਲਾ ਕੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਉਹ ਇਸ ਪਾਰਟੀ ਵਿੱਚ ਮਚੀ ਭਾਜੜ ਅਤੇ ਉਲਝਣ ਦਾ ਸਮਰੱਥ ਪ੍ਰਮਾਣ ਹੈ।
ਉਨ੍ਹਾਂ ਕਿਹਾ, ਮੁੱਖ ਮੰਤਰੀ ਨੂੰ ਬਦਲਨਾ ਕਾਂਗਰਸ ਹਾਈਕਮਾਂਡ ਦੀ ਬਦਹਵਾਸੀ ਭਰੀ ਪ੍ਰਤੀਕਿਰਿਆ ਹੈ ਤਾਂ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਜ਼ਿਆਦਾ ਸਮੇਂ ਵਿੱਚ ਕੰਮ ਨਾ ਕਰ ਸਕਣ ਦੀ ਸ਼ਰਮ ਤੋਂ ਪਾਰਟੀ ਨੂੰ ਬਚਾਇਆ ਜਾ ਸਕਿਆ ਪਰ ਉਨ੍ਹਾਂ ਕਿਹਾ ਕਿ ਅਗਲੀਆਂ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਉਸ ਨੂੰ ਕਿਸੇ ਵੀ ਪ੍ਰਕਾਰ ਦੀ ਐਮਰਜੈਂਸੀ ਕਾਰਵਾਈ ਨਹੀਂ ਬਚਾ ਸਕੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਰੇ ਮੋਰਚਿਆਂ ‘ਤੇ ਆਪਣੀਆਂ ਪੂਰੀਆਂ ਅਸਫਲਤਾਵਾਂ ਨੂੰ ਸਵੀਕਾਰ ਕਰ ਲਿਆ ਹੈ। ਚੀਮੇ ਨੇ ਅੱਗੇ ਕਿਹਾ ਕਿ , ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਮਾਫੀਆ ਰਾਜ ਪੰਜਾਬ ਵਿੱਚ ਉਸ ਦੇ ਤਾਬੂਤ ਵਿੱਚ ਆਖਰੀ ਕੀਲ ਸਾਬਤ ਹੋਵੇਗਾ।
0
Comment here